Guru's Picture « BACK

ਸ਼੍ਰੀ ਗੁਰੂ ਤੇਗ ਬਹਾਦਰ ਜੀ

ਜਨਮ :  ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ 1 ਅਪ੍ਰੈਲ, 1621 ਈ. ਨੂੰ ਅੰਮ੍ਰਿਤਸਰ ਵਿਖੇ ਹੋਇਆ।ਆਪ ਜੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੰਜਵੇਂ ਅਤੇ ਸਭ ਤੋਂ ਛੋਟੇ ਸਪੁੱਤਰ ਸਨ।ਆਪ ਜੀ ਦਾ ਮੁੱਢਲਾ ਨਾਂ ਤਿਆਗ ਮੱਲ ਸੀ।
ਮਾਤਾ-ਪਿਤਾ:  ਪਿਤਾ- ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਮਾਤਾ- ਨਾਨਕੀ ਜੀ।
ਪਤਨੀ ਅਤੇ ਸੰਤਾਨ : ਆਪ ਜੀ ਦਾ ਵਿਆਹ ਕਰਤਾਰਪੁਰ ਨਿਵਾਸੀ ਲਾਲ ਚੰਦ ਦੀ ਸਪੁੱਤਰੀ ਗੁਜਰੀ ਜੀ ਨਾਲ ਹੋਇਆ।

ਪੁੱਤਰ- ਗੋਬਿੰਦ ਰਾਏ (ਗੁਰੂ ਗੋਬਿੰਦ ਸਿੰਘ ਜੀ) ।
ਗੁਰਗੱਦੀ ਦੀ ਪ੍ਰਾਪਤੀ:  1664 ਈ. ਵਿੱਚ ਆਪ ਜੀ ਸਿੱਖਾਂ ਦੇ ਨੌਵੇਂ ਗੁਰੂ ਬਣੇ ।

ਸਿੱਖ ਧਰਮ ਵਿੱਚ ਯੋਗਦਾਨ:
  1. ਚੱਕ ਨਾਨਕੀ (ਆਨੰਦਪੁਰ ਸਾਹਿਬ) ਨਗਰ ਦੀ ਸਥਾਪਨਾ (ਮਾਖੋਵਾਲ)
  2. ਦੇਸ਼ ਦੇ ਵੱਖ-ਵੱਖ ਥਾਵਾਂ ਤੇ ਸਿੱਖ ਧਰਮ ਦਾ ਪ੍ਰਚਾਰ
  3. ਆਪ ਜੀ ਨੇ ਬਾਬਾ ਬਕਾਲਾ ਵਿਖੇ 26 ਸਾਲ 9 ਮਹੀਨੇ 11 ਦਿਨ ਘੋਰ ਤੱਪ ਕੀਤਾ
  4. ਧਰਮ ਦੀ ਰੱਖਿਆ ਲਈ ਸ਼ਹੀਦੀ। (ਹਿੰਦ ਦੀ ਚਾਦਰ)

ਗੁਰਬਾਣੀ ਰਚਨਾ   15 ਰਾਗਾਂ ਵਿੱਚ 58 ਸ਼ਬਦ ਅਤੇ 57 ਸ਼ਲੋਕ ।
ਗੁਰਗੱਦੀ ਕਾਲ:  1664 ਈ. ਤੋਂ ਲੈ ਕੇ 1675 ਈ. ਤੱਕ।।
ਜੋਤੀ-ਜੋਤ ਸਮਾਉਣਾ: ਗੁਰੂ ਜੀ ਨੂੰ 11 ਨਵੰਬਰ, 1675 ਈ. ਨੂੰ ਔਰੰਗਜੇਬ ਦੇ ਆਦੇਸ਼ ਨਾਲ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਸ਼ਹੀਦ ਕਰ ਦਿੱਤਾ ਗਿਆ।