ਸ਼੍ਰੀ ਗੁਰੂ ਹਰਿਗੋਬਿੰਦ ਜੀ
ਜਨਮ : ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ 14 ਜੂਨ, 1595 ਈ. ਨੂੰ ਪਿੰਡ ਗੁਰੂ ਕੀ ਵਡਾਲੀ ਹੋਇਆ।
ਮਾਤਾ-ਪਿਤਾ: ਪਿਤਾ- ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ- ਗੰਗਾ ਦੇਵੀ ਜੀ।
ਪਤਨੀ ਅਤੇ ਸੰਤਾਨ: ਆਪ ਜੀ ਦਾ ਵਿਆਹ ਬੀਬੀ ਨਾਨਕੀ ਨਾਲ ਹੋਇਆ।ਪੰਜ ਪੁੱਤਰ- ਬਾਬਾ ਗੁਰਦਿੱਤਾ, ਅਣੀ ਰਾਏ, ਸੂਰਜ ਮੱਲ, ਅਟੱਲ ਰਾਏ, ਤਿਆਗ ਮੱਲ (ਤੇਗ ਬਹਾਦਰ) ਪੁੱਤਰੀ: ਬੀਬੀ ਵੀਰੋ ।
ਗੁਰਗੱਦੀ ਦੀ ਪ੍ਰਾਪਤੀ: : 1606 ਈ. ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀ ਤੋਂ ਪਹਿਲਾਂ ਸ਼੍ਰੀ ਹਰਿਗੋਬਿੰਦ ਜੀ ਨੂੰ ਗੁਰਗੱਦੀ ਸੌਂਪੀ।ਇਸ ਤਰਾਂ ਉਹ ਸਿੱਖਾਂ ਦੇ ਛੇਵੇਂ ਗੁਰੂ ਬਣੇ।
ਸਿੱਖ ਧਰਮ ਵਿੱਚ ਯੋਗਦਾਨ:- ਮੀਰੀ-ਪੀਰੀ ਨਾਂ ਦੀਆਂ ਦੋ ਤਲਵਾਰਾਂ ਧਾਰਨ ਕਰਨੀਆਂ।
- ਅਕਾਲ ਤਖਤ ਦੀ ਉਸਾਰੀ।
- ਸੱਚਾ ਪਾਤਸ਼ਾਹ ਦੀ ਉਪਾਧੀ ਧਾਰਨ ਕਰਨੀ।
- ਕੀਰਤਪੁਰ ਨਗਰ ਦੀ ਸਥਾਪਨਾ। ਢਾਡੀ ਵਾਰਾਂ ਦੀ ਆਰੰਭਤਾ
ਉੱਤਰਧਿਕਾਰੀ ਦੀ ਨਿਯੁਕਤੀ: : ਸਿੱਖ ਧਰਮ ਦੇ ਵਿਕਾਸ ਲਈ 1645 ਈ. ਵਿੱਚ ਗੁਰੂ ਜੀ ਨੇ ਆਪਣੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਦੇ ਛੋਟੇ ਸਪੁੱਤਰ ਹਰਿਰਾਏ ਜੀ ਨੂੰ ਆਪਣਾ ਉਤਰਾਧਿਕਾਰੀ ਨਿਯੁਕਤ ਕੀਤਾ ਨਿਯੁਕਤ ਕੀਤਾ।
।
ਗੁਰਗੱਦੀ ਕਾਲ: : 1606 ਈ. ਤੋਂ ਲੈ ਕੇ 1645 ਈ. ਤੱਕ।
ਜੋਤੀ-ਜੋਤ ਸਮਾਉਣਾ: ਗੁਰੂ ਜੀ 3 ਮਾਰਚ, 1645 ਈ. ਨੂੰ ਕੀਰਤਪੁਰ ਸਾਹਿਬ ਵਿਖੇ ਜੋਤੀ-ਜੋਤ ਸਮਾਂ ਗਏ