ਸ਼੍ਰੀ ਗੁਰੂ ਅਰਜਨ ਦੇਵ ਜੀ
ਜਨਮ : ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ, 1563 ਈ. ਨੂੰ ਗੋਇੰਦਵਾਲ ਸਾਹਿਬ ਵਿਖੇ ਹੋਇਆ।
ਮਾਤਾ-ਪਿਤਾ: ਪਿਤਾ- ਗੁਰੂ ਰਾਮਦਾਸ ਅਤੇ ਮਾਤਾ- ਬੀਬੀ ਭਾਨੀ ਜੀ
ਪਤਨੀ ਅਤੇ ਸੰਤਾਨ ਆਪ ਜੀ ਦਾ ਵਿਆਹ ਮਊ ਪਿੰਡ (ਫਿਲੌਰ) ਨਿਵਾਸੀ ਕ੍ਰਿਸ਼ਨ ਚੰਦ ਦੀ ਸਪੁੱਤਰੀ ਗੰਗਾ ਦੇਵੀ ਜੀ ਨਾਲ ਹੋਇਆ।ਪੁੱਤਰ- ਹਰਿਗੋਬਿੰਦ ਸਾਹਿਬ ਜੀ
ਗੁਰਗੱਦੀ ਦੀ ਪ੍ਰਾਪਤੀ: 1581 ਈ. ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਨੇ ਅਰਜਨ ਦੇਵ ਜੀ ਨੂੰ ਗੁਰਗੱਦੀ ਸੌਂਪੀ। ਇਸ ਤਰਾਂ ਉਹ ਸਿੱਖਾਂ ਦੇ ਪੰਜਵੇਂ ਗੁਰੂ ਬਣੇ।
ਸਿੱਖ ਧਰਮ ਵਿੱਚ ਯੋਗਦਾਨ:- ਹਰਿਮੰਦਰ ਸਾਹਿਬ ਦਾ ਨਿਰਮਾਣ
- ਆਦਿ ਗ੍ਰੰਥ ਸਾਹਿਬ ਦਾ ਸੰਕਲਨ।
- ਤਰਨਤਾਰਨ, ਕਰਤਾਰਪੁਰ ਅਤੇ ਹਰਿਗੋਬਿੰਦਪੁਰ ਨਗਰਾਂ ਦੀ ਸਥਾਪਨਾ।
- ਲਾਹੌਰ ਵਿਖੇ ਬਾਉਲੀ ਦਾ ਨਿਰਮਾਣ।
- ਮਸੰਦ ਪ੍ਰਥਾ ਦਾ ਸੰਗਠਨ, ਦਸਵੰਦ ਦੀ ਸ਼ੁਰੂਆਤ
ਗੁਰਬਾਣੀ ਰਚਨਾ ਸੁਖਮਨੀ ਸਾਹਿਬ, ਮਾਝ ਬਾਰਾਮਾਹ, ਬਾਵਨ ਅਖਰੀ, 30 ਰਾਗਾਂ ਵਿੱਚ ਕੁੱਲ 2218 ਸ਼ਬਦ ।
ਉੱਤਰਧਿਕਾਰੀ ਦੀ ਨਿਯੁਕਤੀ; ਸਿੱਖ ਧਰਮ ਦੇ ਵਿਕਾਸ ਲਈ 1606 ਈ. ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਪੁੱਤਰ ਸ਼੍ਰੀ ਹਰਿਗੋਬਿੰਦ ਜੀ ਨੂੰ ਸਿੱਖਾਂ ਦਾ ਛੇਵਾਂ ਗੁਰੂ ਨਿਯੁਕਤ ਕੀਤਾ।।
ਗੁਰਗੱਦੀ ਕਾਲ: : 1581 ਈ. ਤੋਂ ਲੈ ਕੇ 1606 ਈ. ਤੱਕ।।
ਜੋਤੀ-ਜੋਤ ਸਮਾਉਣਾ: : ਮੁਗਲ ਬਾਦਸ਼ਾਹ ਜਹਾਂਗੀਰ ਦੇ ਆਦੇਸ਼ ‘ਤੇ 30 ਮਈ, 1606 ਈ. ਵਿੱਚ ਗੁਰੂ ਅਰਜਨ ਦੇਵ
ਜੀ ਨੂੰ ਲਾਹੌਰ ਵਿਖੇ ਸ਼ਹੀਦ ਕਰ ਦਿੱਤਾ ਗਿਆ।