ਸ਼੍ਰੀ ਗੁਰੂ ਰਾਮਦਾਸ ਜੀ
ਜਨਮ : ਸ਼੍ਰੀ ਗੁਰੂ ਰਾਮਦਾਸ ਜੀ ਦਾ ਜਨਮ 24 ਸਤੰਬਰ, 1534 ਈ. ਨੂੰ ਚੂਨਾ ਮੰਡੀ (ਲਾਹੌਰ) ਵਿਖੇ ਹੋਇਆ।ਆਪ ਜੀ ਦਾ ਮੁੱਢਲਾ ਨਾਂ ਭਾਈ ਜੇਠਾ ਸੀ। ਆਪ ਜੀ ਸੋਢੀ ਜਾਤੀ ਦੇ ਖੱਤਰੀ ਪਰਿਵਾਰ ਨਾਲ ਸੰਬੰਧਿਤ ਸਨ। ਮਾਤਾ-ਪਿਤਾ: ਪਿਤਾ- ਹਰਿਦਾਸ ਅਤੇ ਮਾਤਾ- ਦਯਾ ਕੌਰ ਜੀ।
ਪਤਨੀ ਅਤੇ ਸੰਤਾਨ ਆਪ ਜੀ ਦਾ ਵਿਆਹ ਸ਼੍ਰੀ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਬੀਬੀ ਭਾਨੀ ਨਾਲ ਹੋਇਆ।ਤਿੰਨ ਪੁੱਤਰ- ਪ੍ਰਿਥੀ ਚੰਦ, ਮਹਾਂਦੇਵ ਅਤੇ ਸ਼੍ਰੀ ਅਰਜਨ ਦੇਵ ਸਨ।
ਗੁਰਗੱਦੀ ਦੀ ਪ੍ਰਾਪਤੀ: 1 ਸਤੰਬਰ, 1574 ਈ. ਨੂੰ ਗੁਰੂ ਅਮਰਦਾਸ ਜੀ ਨੇ ਰਾਮਦਾਸ ਜੀ ਨੂੰ ਗੁਰਗੱਦੀ ਸੌਂਪੀ। ਇਸ ਤਰਾਂ ਉਹ ਸਿੱਖਾਂ ਦੇ ਚੌਥੇ ਗੁਰੂ ਬਣੇ
ਸਿੱਖ ਧਰਮ ਵਿੱਚ ਯੋਗਦਾਨ:- ਮਸੰਦ ਪ੍ਰਥਾ ਦੀ ਸਥਾਪਨਾ।
- ਰਾਮਦਾਸਪੁਰਾ (ਸ਼੍ਰੀ ਅਮ੍ਰਿਤਸਰ ਸਾਹਿਬ)ਦੀ ਸਥਾਪਨਾ।
- 30 ਰਾਗਾਂ ਵਿੱਚ 679 ਸ਼ਬਦਾਂ ਦੀ ਰਚਨਾ
- ਚਾਰ ਲਾਵਾਂ ਦਾ ਉਚਾਰਨ।
ਉੱਤਰਧਿਕਾਰੀ ਦੀ ਨਿਯੁਕਤੀ : ਸਿੱਖ ਧਰਮ ਦੇ ਵਿਕਾਸ ਲਈ 1581 ਈ. ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਛੋਟੇ ਪੁੱਤਰ ਸ਼੍ਰੀ ਅਰਜਨ ਦੇਵ ਜੀ ਨੂੰ ਸਿੱਖਾਂ ਦਾ ਪੰਜਵਾਂ ਗੁਰੂ ਨਿਯੁਕਤ ਕੀਤਾ। ।
ਗੁਰਗੱਦੀ ਕਾਲ: 1574 ਈ. ਤੋਂ ਲੈ ਕੇ 1581 ਈ. ਤੱਕ।।
ਜੋਤੀ-ਜੋਤ ਸਮਾਉਣਾ: ਗੁਰੂ ਜੀ 1 ਸਤੰਬਰ,1581 ਈ. ਨੂੰ ਗੋਇੰਦਵਾਲ ਸਾਹਿਬ ਵਿਖੇ ਜੋਤੀ-ਜੋਤ ਸਮਾ ਗਏ।