ਸ਼੍ਰੀ ਗੁਰੂ ਅੰਗਦ ਦੇਵ ਜੀ
ਜਨਮ : ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ 31 ਮਾਰਚ,1504 ਈ. ਨੂੰ ਮੱਤੇ ਦੀ ਸਰਾਇ (ਮੁਕਤਸਰ) ਵਿਖੇ ਹੋਇਆ।ਆਪ ਜੀ ਮੁੱਢਲਾ ਨਾਂ ਭਾਈ ਲਹਿਣਾ ਜੀ ਸੀ।
ਮਾਤਾ-ਪਿਤਾ: ਪਿਤਾ-ਫੇਰੂਮਲ ਅਤੇ ਮਾਤਾ- ਸਭਰਾਈ ਦੇਵੀ ਜੀ। ਪਤਨੀ ਅਤੇ ਸੰਤਾਨ: ਆਪ ਜੀ ਦੀ ਪਤਨੀ ਮੱਤੇ ਦੀ ਸਰਾਇ ਨਿਵਾਸੀ ਦੇਵੀਚੰਦ ਦੀ ਸਪੁੱਤਰੀ ਬੀਬੀ ਖੀਵੀ ਸਨ।
ਦੋ ਪੁੱਤਰ- ਦਾਤੂ ਅਤੇ ਦਾਸੂ ਤੇ ਦੋ ਪੁੱਤਰੀਆਂ: - ਬੀਬੀ ਅਮਰੋ ਅਤੇ ਬੀਬੀ ਅਨੋਖੀ ਸਨ।
ਗੁਰਗੱਦੀ ਦੀ ਪ੍ਰਾਪਤੀ: 7 ਸਤੰਬਰ, 1539 ਈ. ਨੂੰ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਨੂੰ ਗੁਰਗੱਦੀ ਸੌਂਪੀ ਅਤੇ
ਉਹਨਾਂ ਨੂੰ ਅੰਗਦ (ਸਰੀਰ ਦਾ ਅੰਗ) ਦਾ ਨਾਂ ਦਿੱਤਾ।ਇਸ ਤਰਾਂ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਦੇ ਨਾਂ ਨਾਲ ਸਿੱਖਾਂ ਦੇ ਦੂਜੇ ਗੁਰੂ ਬਣੇ।
- . ਗੁਰਮੁੱਖੀ ਲਿਪੀ ਦਾ ਵਿਸਥਾਰ
- . ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਇਕੱਠਾ ਕਰਨਾ।
- 62 ਸ਼ਬਦਾਂ ਤੇ ਸ਼ਲੌਕ ਦੀ ਰਚਨਾ ਕਰਨਾ।
- ਮੱਲ ਅਖਾੜਿਆ ਦੀ ਸੁਰੂਆਤ
- ਗੋਇੰਦਵਾਲ ਦੀ ਸਥਾਪਨਾ।
- ਸੰਗਤ ਅਤੇ ਪੰਗਤ ਦਾ ਵਿਸਥਾਰ ਕਰਨਾ।
ਉੱਤਰਧਿਕਾਰੀ ਦੀ ਨਿਯੁਕਤੀ: : ਸਿੱਖ ਧਰਮ ਦੇ ਵਿਕਾਸ ਲਈ 1552 ਈ. ਵਿੱਚ ਗੁਰੂ ਅੰਗਦ ਦੇਵ ਜੀ ਨੇ ਸਿੱਖ ਸ਼ਰਧਾਲੂ ਅਮਰਦਾਸ ਜੀ ਨੂੰ ਸਿੱਖਾਂ ਦਾ ਤੀਜਾ ਗੁਰੂ ਨਿਯੁਕਤ ਕੀਤਾ।।
ਗੁਰਗੱਦੀ ਕਾਲ: : 1539 ਈ. ਤੋਂ ਲੈ ਕੇ 1552 ਈ. ਤੱਕ।।
ਜੋਤੀ-ਜੋਤ ਸਮਾਉਣਾ: :ਗੁਰੂ ਜੀ 29 ਮਾਰਚ, 1552 ਈ. ਨੂੰ ਜੋਤੀ-ਜੋਤ ਸਮਾ ਗਏ।