ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਜਨਮ : ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ,1666 ਈ. ਨੂੰ ਪਟਨਾ ਸਾਹਿਬ ਆਪ ਜੀ ਦਾ ਮੁੱਢਲਾ ਨਾਂ ਗੋਬਿੰਦ ਰਾਏ ਸੀ। ਪਟਨਾ ਸਾਹਿਬ ਵਿਖੇ ਆਪ ਜੀ ਆਪਣੇ ਮਾਮਾ ਕਿਰਪਾਲ ਜੀ ਕੋਲ ਰਹੇ।
ਮਾਤਾ-ਪਿਤਾ : ਪਿਤਾ- ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ- ਗੁਜਰੀ ਜੀ।
ਪਤਨੀ ਅਤੇ ਸੰਤਾਨ : ਆਪ ਜੀ ਦਾ ਵਿਆਹ ਬੀਬੀ ਜੀਤੋ, ਬੀਬੀ ਸੁੰਦਰੀ ਅਤੇ ਬੀਬੀ ਸਾਹਿਬ ਕੌਰ ਨਾਲ ਹੋਇਆ।
ਚਾਰ ਸਾਹਿਬਜ਼ਾਦੇ :
1. ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ
2. ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ
3. ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ
4. ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ
- 30 ਮਾਰਚ,1699 ਖਾਲਸਾ ਪੰਥ ਦੀ ਸਥਾਪਨਾ ਅਤੇ ਅਮ੍ਰਿਤਪਾਨ ਦੀ ਆਰੰਭਤਾ।
- ਮਸੰਦ ਪ੍ਰਥਾ ਦਾ ਖਾਤਮਾ।
- ਕੌਮ ਲਈ ਸਾਰਾ ਆਪਣਾ ਸਰਬੰਸ ਵਾਰ ਦਿਤਾ
- ਕੌਮ ਵਿਚ ਦਲੇਰੀ, ਅਣਖ ਤੇ ਹਿਮਤ ਭਰਨ ਲਈ ਹੋਲੇ ਮੋਹੱਲੇ ਦਾ ਆਰੰਭ
- ਆਨੰਦਪੁਰ ਸਾਹਿਬ ਚਾਰ ਕਿਲੇ ਕੇਸ਼ਗੜ੍ਹ, ਲੋਹਗੜ੍ਹ, ਆਨੰਦਗੜ੍ਹ, ਅਤੇ ਫਤਿਹਗੜ੍ਹ ਦੀ ਉਸਾਰੀ
- ਆਪਣਾ ਜੀਵਨ ਮਾਨਵਤਾ ਦੀ ਭਲਾਈ ਲਈ ਲਗਾ ਦਿਤਾ
ਬਾਣੀ ਰਚਨਾ ਜਾਪ ਸਾਹਿਬ, ਅਕਾਲ ਉਸਤਤਿ, ਚੰਡੀ ਦੀ ਵਾਰ, ਬਚਿੱਤਰ ਨਾਟਕ, ਜ਼ਫਰਨਾਮਾ, ਸ਼ਸਤਰਨਾਮਾ
ਮਾਲਾ,ਚੋਪਈ ਸਾਹਿਬ, ਸਵੱਈਏ, ਸ਼ਬਦ ਹਜਾਰੇ
ਗੁਰਗੱਦੀ ਕਾਲ: 1675 ਈ. ਤੋਂ ਲੈ ਕੇ 1708 ਈ. ਤੱਕ।।
ਜੋਤੀ-ਜੋਤ ਸਮਾਉਣਾ: ਗੁਰੂ ਜੀ 7 ਅਕਤੂਬਰ, 1708 ਈ. ਨੂੰ ਨੰਦੇੜ (ਮਹਾਰਾਸ਼ਟਰ) ਵਿਖੇ ਜੋਤੀ-ਜੋਤ ਸਮਾ ਗਏ।