ਸ਼੍ਰੀ ਗੁਰੂ ਨਾਨਕ ਦੇਵ ਜੀ
ਜਨਮ : ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ, 1469 ਈ. ਨੂੰ ਕੱਤਕ ਦੀ ਪੂਰਨਮਾਸ਼ੀ ਨੂੰ ਰਾਇ-ਭੋਇ ਦੀ
ਤਲਵੰਡੀ ਵਿਖੇ ਹੋਇਆ। ਇਹ ਸਥਾਨ ਅੱਜ-ਕੱਲ ਨਨਕਾਣਾ ਸਾਹਿਬ (ਪਾਕਿਸਤਾਨ) ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਮਾਤਾ-ਪਿਤਾ: ਪਿਤਾ- ਮਹਿਤਾ ਕਾਲੂ ਅਤੇ ਮਾਤਾ- ਤ੍ਰਿਪਤਾ ਦੇਵੀ ਜੀ।ਆਪ ਜੀ ਦੀ ਭੈਣ ਦਾ ਨਾਂ - ਨਾਨਕੀ ਸੀ। ਪਤਨੀ ਅਤੇ ਸੰਤਾਨ: ਆਪ ਜੀ ਦੀ ਪਤਨੀ ਬਟਾਲਾ
ਨਿਵਾਸੀ ਮੂਲਚੰਦ ਦੀ ਸਪੁੱਤਰੀ ਬੀਬੀ ਸੁੱਲਖਣੀ ਸਨ।
ਪੁੱਤਰ-: ਬਾਬਾ ਸ਼੍ਰੀ ਚੰਦ ਤੇ ਲਖਮੀ ਦਾਸ
ਨੌਕਰੀ-: ਸੁਲਤਾਨਪੁਰ ਲੋਧੀ ਆਪ ਜੀ ਦੇ ਜੀਜਾ ਜੈ ਰਾਮ ਜੀ ਨੇ ਆਪ ਜੀ ਨੂੰ ਦੌਲਤ ਖਾਂ ਲੋਧੀ ਦੇ ਮੋਦੀਖਾਨੇ (ਅਨਾਜ ਭੰਡਾਰ ਜਾਂ ਡਿੱਪੂ
) ਵਿੱਚ ਨੌਕਰੀ ਲਵਾ ਦਿੱਤੀ।
ਗਿਆਨ ਦੀ ਪ੍ਰਾਪਤੀ: ਸੁਲਤਾਨਪੁਰ ਲੋਧੀ ਰਹਿੰਦੇ ਹੋਏ 1499 ਈ. ਵਿੱਚ ਉਹ ਇੱਕ ਦਿਨ ‘ਕਾਲੀ ਬੇਈ’
ਨਦੀ ਵਿੱਚ ਇਸ਼ਨਾਨ ਕਰਨ ਲਈ ਗਏ ਅਤੇ ਤਿੰਨ ਦਿਨ ਅਲੋਪ ਰਹੇ। ਜਦੋਂ ਉਹ ਬਾਹਰ ਆਏ ਤਾਂ ਸਭ ਤੋਂ ਪਹਿਲਾਂ “ਨਾ ਕੋ ਹਿੰਦੂ
ਅਤੇ ਨਾ ਕੋ ਮੁਸਲਮਾਨ ," ਸ਼ਬਦ ਕਹੇ। ਇਸ ਤਰਾਂ ਉਹਨਾਂ ਨੂੰ ਸੱਚੇ ਗਿਆਨ ਦੀ ਪ੍ਰਾਪਤੀ ਹੋਈ।
ਉਦਾਸੀਆਂ: 1499 ਈ. ਤੋਂ ਲੈ ਕੇ 1521 ਈ. ਤੱਕ ਗੁਰੂ ਜੀ ਨੇ ਚਾਰ ਉਦਾਸੀਆਂ ਕੀਤੀਆਂ। ਇਸ ਦੌਰਾਨ ਉਹਨਾਂ ਨੇ ਦੇਸ਼-ਵਿਦੇਸ਼ ਵਿੱਚ
ਯਾਤਰਾਵਾਂ ਕੀਤੀਆਂ ।ਇਹਨਾਂ ਉਦਾਸੀਆਂ ਦਾ ਉਦੇਸ਼ ਸਮਾਜ ਵਿੱਚ ਫੈਲੀ ਅਗਿਆਨਤਾ ਤੇ ਅੰਧ-
ਵਿਸ਼ਵਾਸਾਂ ਨੂੰ ਦੂਰ ਕਰਨਾ ਸੀ।
ਗੁਰੂ ਜੀ ਦਾ ਉਪਦੇਸ਼ ਕਿਰਤ ਕਰੋ, ਨਾਮ ਜਪੋ, ਵੰਡ ਛਕੋ।
ਸਿੱਖ ਧਰਮ ਵਿੱਚ ਯੋਗਦਾਨ:
- ਸਿੱਖ ਧਰਮ ਦੇ ਸੰਸਥਾਪਕ।
- ਸੰਗਤ ਤੇ ਪੰਗਤ (ਲੰਗਰ) ਪ੍ਰਥਾਵਾਂ ਦੀ ਸਥਾਪਨਾ।
- ਕਰਤਾਰਪੁਰ ਦੀ ਸਥਾਪਨਾ (ਰਾਵੀ ਦਰਿਆ ਦੇ ਕੰਢੇ)
- 19 ਰਾਗਾਂ ਵਿੱਚ 974 ਸ਼ਬਦ ਰਚਨਾ।
ਗੁਰਬਾਣੀ ਰਚਨਾ ਜਪੁਜੀ ਸਾਹਿਬ, ਆਸਾ ਦੀ ਵਾਰ, ਆਰਤੀ,ਬਾਰਾਂਮਾਹ ਤੁਖਾਰੀ ,ਸੋ ਦਰੁ, ਸੋਹਿਲਾ,ਸਿਧ ਗੌਸਟਿ, ।
ਗੁਰਗੱਦੀ ਕਾਲ: 1469 ਈ. ਤੋਂ ਲੈ ਕੇ 1539 ਈ. ਤੱਕ।
ਜੋਤੀ-ਜੋਤ ਸਮਾਉਣਾ:
ਗੁਰੂ ਜੀ 22 ਸਤੰਬਰ, 1539 ਈ. ਨੂੰ ਕਰਤਾਰਪੁਰ (ਪਾਕਿਸਤਾਨ) ਵਿਖੇ ਜੋਤੀ-ਜੋਤ ਸਮਾ ਗਏ।